ਈ.ਡੀ. ਵਲੋਂ 31.22 ਕਰੋੜ ਰੁਪਏ, ਗੁਪਤ ਲਾਕਰ ਤੇ 4 ਲਗਜ਼ਰੀ ਗੱਡੀਆਂ ਜ਼ਬਤ
ਨਵੀਂ ਦਿੱਲੀ, 3 ਦਸੰਬਰ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਓਰਿਸ ਇਨਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੇ ਦਫਤਰ ਦੇ ਅਹਾਤੇ ਵਿਚ ਰੱਖੇ ਗੁਪਤ ਲਾਕਰਾਂ ਤੋਂ ਬਰਾਮਦ ਕੀਤੇ ਗਏ ਕਈ ਦਸਤਾਵੇਜ਼ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਓਰਿਸ ਗਰੁੱਪ ਆਫ ਕੰਪਨੀਆਂ ਦੇ ਨਾਂ 'ਤੇ 31.22 ਕਰੋੜ ਰੁਪਏ ਦੀ ਵੱਖ-ਵੱਖ ਫਿਕਸਡ ਡਿਪਾਜ਼ਿਟ ਅਤੇ ਬੈਂਕ ਗਾਰੰਟੀਆਂ ਨੂੰ ਫਰੀਜ਼ ਕਰਕੇ ਜ਼ਬਤ ਕਰ ਲਿਆ ਹੈ। ਇਸ ਤੋਂ ਇਲਾਵਾ ਪ੍ਰਮੋਟਰਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਓਰਿਸ ਗਰੁੱਪ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਵਿਚੋਂ ਇਕ ਦੀ ਰਿਹਾਇਸ਼ ਤੋਂ ਚਾਰ ਲਗਜ਼ਰੀ ਕਾਰਾਂ ਮਰਸਡੀਜ਼ ਆਦਿ ਨੂੰ ਜ਼ਬਤ ਕੀਤਾ ਗਿਆ ਹੈ।