ਆਈ.ਸੀ.ਏ. ਗਲੋਬਲ ਕੋਆਪਰੇਟਿਵ ਕਾਨਫਰੰਸ ਭਾਰਤ ਦੇ ਭਵਿੱਖ ਲਈ ਹੈ ਜ਼ਰੂਰੀ - ਪੀ.ਐਮ. ਨਰਿੰਦਰ ਮੋਦੀ
ਨਵੀਂ ਦਿੱਲੀ, 25 ਨਵੰਬਰ-ਆਈ.ਸੀ.ਏ. ਗਲੋਬਲ ਕੋਆਪਰੇਟਿਵ ਕਾਨਫਰੰਸ 2024 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕਾਨਫਰੰਸ ਪਹਿਲੀ ਵਾਰ ਭਾਰਤ ਵਿਚ ਆਯੋਜਿਤ ਕੀਤੀ ਜਾ ਰਹੀ ਹੈ। ਭਾਰਤ ਵਿਚ ਅਸੀਂ ਸਹਿਕਾਰਤਾ ਲਹਿਰ ਨੂੰ ਨਵਾਂ ਪ੍ਰਸਾਰ ਦੇ ਰਹੇ ਹਾਂ। ਇਹ ਕਾਨਫਰੰਸ ਭਾਰਤ ਦੇ ਭਵਿੱਖ ਲਈ ਜ਼ਰੂਰੀ ਸਮਝ ਪ੍ਰਦਾਨ ਕਰੇਗੀ। ਸਹਿਕਾਰੀ ਯਾਤਰਾ ਭਾਰਤ ਦੇ ਤਜਰਬੇ 21ਵੀਂ ਸਦੀ ਦੇ ਨਵੇਂ ਸੰਦ ਅਤੇ ਵਿਸ਼ਵ ਸਹਿਕਾਰੀ ਲਹਿਰ ਨੂੰ ਭਾਵਨਾ ਪ੍ਰਦਾਨ ਕਰਨਗੇ। ਵਿਸ਼ਵ ਲਈ ਸਹਿਕਾਰੀ ਇਕ ਮਾਡਲ ਹੈ, ਭਾਰਤ ਲਈ ਸੱਭਿਆਚਾਰ ਦਾ ਆਧਾਰ ਇਹ ਹੈ।