ਅਸੀਂ ਅਡਾਨੀ ਸਮੂਹ ਵਿਚ ਸਦਨ ਵਿਚ ਚਾਹੁੰਦੇ ਹਾਂ ਚਰਚਾ- ਮਲਿਕ ਅਰਜੁਨ ਖੜਗੇ
ਨਵੀਂ ਦਿੱਲੀ, 25 ਨਵੰਬਰ- ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਸੰਸਦ ਵਿਚ, ਅਸੀਂ ਨਿਯਮ 267 ਦੇ ਤਹਿਤ ਅਡਾਨੀ ਦਾ ਮੁੱਦਾ ਚੁੱਕਿਆ ਸੀ। ਅਡਾਨੀ ਸਮੂਹ ਦੇ ਖਿਲਾਫ਼ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਵਿੱਤੀ ਬੇਨਿਯਮੀਆਂ ਦੇ ਗੰਭੀਰ ਦੋਸ਼ ਹਨ। ਅਸੀਂ ਇਸ ਨੂੰ ਸਦਨ ਦੇ ਸਾਹਮਣੇ ਰੱਖਣਾ ਚਾਹੁੰਦੇ ਸੀ ਤੇ ਰਾਜ ਸਭਾ ਦੇ ਚੇਅਰਮੈਨ, ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੂੰ ਵੀ ਇਹ ਸਮਝਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿੱਥੇ ਵੀ ਜਾਂਦੇ ਹਨ, ਇਸ ਸਮੂਹ ਨੂੰ ਠੇਕੇ ਮਿਲ ਜਾਂਦੇ ਹਨ, ਮੇਰੇ ਕੋਲ ਉਨ੍ਹਾਂ ਥਾਂਵਾਂ ਦੀ ਲੰਬੀ ਸੂਚੀ ਹੈ ਕਿ ਜਿਥੇ ਜਿਥੇ ਪ੍ਰਧਾਨ ਮੰਤਰੀ ਗਏ ਤੇ ਕਿਥੇ ਕਿਥੇ ਉਨ੍ਹਾਂ ਨੂੰ ਠੇਕੇ ਮਿਲੇ ਹਨ। ਅਸੀਂ ਚਾਹੁੰਦੇ ਹਾਂ ਕਿ ਸਦਨ ਵਿਚ ਇਸ ’ਤੇ ਚਰਚਾ ਹੋਵੇ।