ਸਦਨ ਚਲਾਉਣ ਦੀ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ਦੀ ਹੈ- ਹਰਸਿਮਰਤ ਕੌਰ ਬਾਦਲ
ਨਵੀਂ ਦਿੱਲੀ, 25 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਸਮਝਦੀ ਹਾਂ ਕਿ ਸਦਨ ਚਲਾਉਣ ਦੀ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ਦੀ ਹੈ। ਉਹ ਇਕੱਲੇ ਵਿਰੋਧੀ ਧਿਰ ’ਤੇ ਦੋਸ਼ ਨਹੀਂ ਲਗਾ ਸਕਦੇ। ਵਿਰੋਧੀ ਧਿਰ ਨੂੰ ਹਰ ਸੈਸ਼ਨ ਤੋਂ ਪਹਿਲਾਂ ਹਰ ਵਾਰ ਸੱਤਾਧਾਰੀ ਪਾਰਟੀ ਨੂੰ ਪੁੱਛਣ ਦਾ ਅਧਿਕਾਰ ਹੈ। ਵਿਰੋਧੀ ਧਿਰ ਜੋ ਵੀ ਮੁੱਦੇ ਚੁੱਕਦਾ ਹੈ, ਸੱਤਾਧਾਰੀ ਪਾਰਟੀ ਉਸ ’ਤੇ ਇਕ ਹਫ਼ਤੇ, 10 ਦਿਨ ਤੱਕ ਬਹਿਸ ਨਹੀਂ ਹੋਣ ਦਿੰਦੀ, ਜਿਸ ਕਾਰਨ ਸਦਨ ਦੀ ਕਾਰਵਾਈ ਨਹੀਂ ਚੱਲ ਪਾਉਂਦੀ।