ਆਈ.ਪੀ.ਐਲ. 2025 : ਅਰਸ਼ਦੀਪ ਸਿੰਘ ਬਣੇੇ ਆਈ.ਪੀ.ਐਲ. ਇਤਿਹਾਸ ਦੇ ਸਭ ਤੋਂ ਮਹਿੰਗੇ ਪਲੇਅਰ,18 ਕਰੋੜ ਦੀ ਲੱਗੀ ਬੋਲੀ
ਨਵੀਂ ਦਿੱਲੀ, 24 ਨਵੰਬਰ - 2 ਕਰੋੜ ਰੁਪਏ ਦੇ ਬੇਸ ਪ੍ਰਾਈਜ਼ ਵਾਲੇ ਅਰਸ਼ਦੀਪ ਸਿੰਘ ਬਣੇੇ ਆਈ.ਪੀ.ਐਲ. ਇਤਿਹਾਸ ਦੇ ਸਭ ਤੋਂ ਮਹਿੰਗੇ ਪਲੇਅਰ ਬਣੇ ਹਨ। ਅਰਸ਼ਦੀਪ ਸਿੰਘ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਪੂਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਦਿੱਤਾ । ਹੁਣ ਆਈ.ਪੀ.ਐਲ. 2025 ਦੀ ਨਿਲਾਮੀ ਵਿਚ ਅਰਸ਼ਦੀਪ ਸਿੰਘ ਲਈ ਕਰੋੜਾਂ ਰੁਪਏ ਦੀ ਬੋਲੀ ਲੱਗੀ। ਕਦੇ 1 ਲੱਖ ਦੀ ਰਕਮ ਲੈ ਕੇ ਆਈ.ਪੀ.ਐਲ. ਵਿਚ ਐਂਟਰੀ ਕਰਨ ਵਾਲੇ ਅਰਸ਼ਦੀਪ ਸਿੰਘ ਨੂੰ ਅੱਜ ਪੰਜਾਬ ਕਿੰਗਜ਼ ਦੀ ਟੀਮ ਨੇ 18 ਕਰੋੜ ਦੀ ਬੋਲੀ ਲਗਾ ਕੇ ਫਿਰ ਤੋਂ ਆਪਣੇ ਨਾਲ ਸ਼ਾਮਿਲ ਕੀਤਾ।