ਪ੍ਰਧਾਨ ਮੰਤਰੀ ਮੋਦੀ ਅੱਜ ਦਿੱਲੀ ਵਿਚ 'ਉੜੀਸਾ ਪਰਬਾ 2024' ਵਿਚ ਹਿੱਸਾ ਲੈਣਗੇ
ਨਵੀਂ ਦਿੱਲੀ, 24 ਨਵੰਬਰ (ਏ.ਐਨ.ਆਈ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸ਼ਾਮ ਨੂੰ ਦਿੱਲੀ ਵਿਚ 'ਉੜੀਸਾ ਪਰਬਾ 2024'' ਵਿਚ ਹਿੱਸਾ ਲੈਣ ਵਾਲੇ ਹਨ। ਐਕਸ 'ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਸ਼ਾਮ 5.30 ਵਜੇ ਦੇ ਕਰੀਬ ਸਮਾਗਮ ਵਿਚ ਸ਼ਾਮਿਲ ਹੋਣਗੇ। 'ਉੜੀਸਾ ਪਰਬਾ 2024' ਨਵੀਂ ਦਿੱਲੀ ਵਿਚ ਇਕ ਟਰੱਸਟ, ਉੜੀਸਾਸਮਾਜ ਦੁਆਰਾ ਆਯੋਜਿਤ ਇਕ ਪ੍ਰਮੁੱਖ ਸਮਾਗਮ ਹੈ। ਇਸ ਦੇ ਜ਼ਰੀਏ, ਉਹ ਉੜੀਆ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਲਈ ਵੱਡਮੁੱਲੀ ਸਹਾਇਤਾ ਪ੍ਰਦਾਨ ਕਰਨ ਵਿਚ ਲੱਗੇ ਹੋਏ ਹਨ।