ਇਕ ਹਫ਼ਤੇ ਤੋਂ ਲਾਪਤਾ ਵਿਅਕਤੀ ਦਾ ਕਤਲ
ਤਲਵੰਡੀ ਸਾਬੋ (ਬਠਿੰਡਾ), 24 ਨਵੰਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਦੇ ਥਲੀ ਮੁਹੱਲੇ ਵਿਚ ਬੀਤੀ 18 ਨਵੰਬਰ ਤੋਂ ਲਾਪਤਾ ਹੋਏ ਨੌਜਵਾਨ ਬਲਬੀਰ ਸਿੰਘ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮੁਢਲੀਆਂ ਰਿਪੋਰਟਾਂ ਮੁਤਾਬਕ ਪਿੰਡ ਗਾਟਵਾਲੀ ਵਿਚ ਬਲਬੀਰ ਸਿੰਘ ਦਾ ਘੋਟਣਾ ਮਾਰ ਕੇ ਕਤਲ ਕਰਨ ਉਪਰੰਤ ਲਾਸ਼ ਇਕ ਘਰ ਵਿਚ ਦੱਬ ਦਿੱਤੀ ਗਈ। ਲਾਪਤਾ ਨੌਜਵਾਨ ਦੀ ਭਾਲ ਕਰ ਰਹੀ ਤਲਵੰਡੀ ਸਾਬੋ ਪੁਲਿਸ ਵਲੋਂ ਸ਼ੱਕ ਦੇ ਆਧਾਰ ਉਤੇ ਮ੍ਰਿਤਕ ਦੀ ਪਤਨੀ ਸਮੇਤ ਹੋਰਾਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਕਤਲ ਦੀ ਪੁਸ਼ਟੀ ਹੋਈ। ਭਾਵੇਂ ਅਜੇ ਪੁਲਿਸ ਅਧਿਕਾਰੀ ਖੁੱਲ੍ਹ ਕੇ ਕੁਝ ਵੀ ਬੋਲ ਨਹੀਂ ਰਹੇ ਪਰ ਸੂਤਰਾਂ ਮੁਤਾਬਕ ਅਜੇ ਮੈਜਿਸਟਰੇਟ ਦੀ ਹਾਜ਼ਰੀ ਵਿਚ ਮ੍ਰਿਤਕ ਦੀ ਲਾਸ਼ ਗਾਟਵਾਲੀ ਪਿੰਡ ਦੇ ਘਰ ਦੇ ਵਿਹੜੇ ਵਿਚੋਂ ਕੱਢੀ ਜਾਵੇਗੀ।