JALANDHAR WEATHER

'ਮਨ ਕੀ ਬਾਤ' 'ਚ ਪੀ.ਐਮ. ਨਰਿੰਦਰ ਮੋਦੀ ਨੇ ਚਿੜੀਆਂ ਦੀ ਘਟਦੀ ਗਿਣਤੀ 'ਤੇ ਕੀਤੀ ਖਾਸ ਗੱਲਬਾਤ

ਨਵੀਂ ਦਿੱਲੀ, 24 ਨਵੰਬਰ-'ਮਨ ਕੀ ਬਾਤ' ਦੇ 116ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਿੜੀਆਂ ਸਾਡੇ ਆਲੇ-ਦੁਆਲੇ ਜੈਵ ਵਿਭਿੰਨਤਾ ਨੂੰ ਬਣਾਈ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਅੱਜਕੱਲ੍ਹ ਸ਼ਹਿਰਾਂ 'ਚ ਚਿੜੀਆਂ ਘੱਟ ਹੀ ਦਿਖਾਈ ਦਿੰਦੀਆਂ ਹਨ ਪਰ ਵਧਦੇ ਸ਼ਹਿਰੀਕਰਨ ਕਾਰਨ ਚਿੜੀਆਂ ਸਾਡੇ ਤੋਂ ਦੂਰ ਹੋ ਗਈਆਂ ਹਨ। ਅੱਜ ਦੀ ਪੀੜ੍ਹੀ ਦੇ ਬਹੁਤ ਸਾਰੇ ਬੱਚਿਆਂ ਨੇ ਚਿੜੀਆਂ ਨੂੰ ਸਿਰਫ ਤਸਵੀਰਾਂ ਜਾਂ ਵੀਡੀਓ ਵਿਚ ਦੇਖਿਆ ਹੈ, ਇਸ ਪਿਆਰੇ ਪੰਛੀ ਨੂੰ ਵਾਪਸ ਲਿਆਉਣ ਲਈ ਕੁਝ ਅਨੋਖੇ ਯਤਨ ਕੀਤੇ ਜਾ ਰਹੇ ਹਨ। ਚੇਨਈ ਦੇ ਕੁਡੁਗਲ ਟਰੱਸਟ ਨੇ ਸਕੂਲੀ ਬੱਚਿਆਂ ਨੂੰ ਚਿੜੀਆਂ ਦੇ ਆਲ੍ਹਣੇ ਬਣਾਉਣ ਲਈ ਸਕੂਲਾਂ ਵਿਚ ਜਾ ਕੇ ਦੱਸਿਆ ਹੈ। ਇਸ ਲਈ ਸੰਸਥਾ ਦੇ ਲੋਕਾਂ ਨੇ ਬੱਚਿਆਂ ਨੂੰ ਇਕ ਛੋਟਾ ਜਿਹਾ ਲੱਕੜ ਦਾ ਘਰ ਬਣਾਉਣਾ ਸਿਖਾਇਆ, ਜਿਸ ਵਿਚ ਚਿੜੀਆਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ