ਡੇਰਾ ਬਾਬਾ ਨਾਨਕ: ਪਿੰਡ ਡੇਰਾ ਪਠਾਣਾ ’ਚ ਕਾਂਗਰਸ ਤੇ ਆਪ ਵਰਕਰਾਂ ਵਿਚਾਲੇ ਤਕਰਾਰ
ਬਟਾਲਾ, 20 ਨਵੰਬਰ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਹੋ ਰਹੀ ਜਿਮਨੀ ਚੋਣ ’ਚ ਲੋਕ ਵੱਡੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਠੰਢ ਦੇ ਬਾਵਜੂਦ ਲੋਕ ਸਵੇਰ ਤੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ’ਤੇ ਪਹੁੰਚ ਰਹੇ ਹਨ ਤੇ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ, ਜਦੋਂ ਕਿ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵਲੋਂ ਪੋਲਿੰਗ ਬੂਥਾਂ ਦੇ ਬਾਹਰ ਆਪਣੇ ਬੂਥ ਲਗਾਏ ਗਏ ਹਨ, ਇਲਾਕੇ ਅੰਦਰ ਸਮੁੱਚੇ ਪਿੰਡਾਂ ’ਚ ਪੂਰੀ ਅਮਨ-ਸ਼ਾਂਤੀ ਨਾਲ ਵੋਟ ਪਾਉਣ ਦਾ ਕੰਮ ਸ਼ੁਰੂ ਹੋਇਆ, ਜਦੋਂ ਕਿ ਪਿੰਡ ਡੇਰਾ ਪਠਾਣਾ ’ਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਰਕਰਾਂ ਦੇ ਵਿਚ ਕੁਝ ਤਕਰਾਰ ਹੋਣ ਦੀ ਸੂਚਨਾ ਹੈ। ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।