JALANDHAR WEATHER

ਭਾਰਤ ਅਤੇ ਨਾਈਜੀਰੀਆ ਦੇ ਰਿਸ਼ਤੇ ਆਪਸੀ ਸਹਿਯੋਗ, ਸਦਭਾਵਨਾ ਅਤੇ ਆਪਸੀ ਸਨਮਾਨ 'ਤੇ ਆਧਾਰਿਤ ਹਨ - ਪ੍ਰਧਾਨ ਮੰਤਰੀ ਮੋਦੀ

ਅਬੂਜਾ (ਨਾਈਜੀਰੀਆ), 17 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨਾਈਜੀਰੀਆ ਦੇ ਰਿਸ਼ਤੇ ਆਪਸੀ ਸਹਿਯੋਗ, ਸਦਭਾਵਨਾ ਅਤੇ ਆਪਸੀ ਸਨਮਾਨ 'ਤੇ ਆਧਾਰਿਤ ਹਨ। ਦੋ ਜੀਵੰਤ ਲੋਕਤੰਤਰ ਅਤੇ ਗਤੀਸ਼ੀਲ ਅਰਥਵਿਵਸਥਾ ਹੋਣ ਦੇ ਨਾਤੇ, ਅਸੀਂ ਆਪਣੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਦੋਵਾਂ ਦੇਸ਼ਾਂ ਵਿਚ ਸਮਾਜਿਕ ਅਤੇ ਸੱਭਿਆਚਾਰਕ ਵਿਭਿੰਨਤਾ ਸਾਡੀ ਪਛਾਣ, ਸਾਡੀ ਤਾਕਤ ਹੈ। ਮੈਂ ਤੁਹਾਨੂੰ, ਨਾਈਜੀਰੀਆ ਦੀ ਸਰਕਾਰ ਅਤੇ ਨਾਈਜੀਰੀਆ ਦੇ ਲੋਕਾਂ ਦਾ, ਨਾਈਜੀਰੀਆ ਦੇ 'ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਨਾਈਜਰ' ਦਾ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਇਸ ਸਨਮਾਨ ਨੂੰ ਨਿਮਰਤਾ ਅਤੇ ਸਤਿਕਾਰ ਨਾਲ ਸਵੀਕਾਰ ਕਰਦਾ ਹਾਂ। ਮੈਂ ਇਹ ਸਨਮਾਨ 140 ਕਰੋੜ ਭਾਰਤੀਆਂ ਅਤੇ ਭਾਰਤ-ਨਾਈਜੀਰੀਆ ਦੀ ਡੂੰਘੀ ਦੋਸਤੀ ਨੂੰ ਸਮਰਪਿਤ ਕਰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ