ਮਾਮਲਾ ਝਾਂਸੀ ਮੈਡੀਕਲ ਕਾਲਜ 'ਚ ਅੱਗ ਲੱਗਣ ਦਾ : ਯੂ.ਪੀ. ਸਿਹਤ ਵਿਭਾਗ ਵਲੋਂ ਇਕ ਜਾਂਚ ਕਮੇਟੀ ਦਾ ਗਠਨ
ਨਵੀਂ ਦਿੱਲੀ, 16 ਨਵੰਬਰ-ਝਾਂਸੀ ਮੈਡੀਕਲ ਕਾਲਜ ਵਿਚ ਅੱਗ ਲੱਗਣ ਦੀ ਘਟਨਾ ਦੇ ਸੰਬੰਧ ਵਿਚ ਯੂ.ਪੀ. ਦੇ ਸਿਹਤ ਵਿਭਾਗ ਦੀ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡੀ.ਜੀ. ਮੈਡੀਕਲ ਸਿੱਖਿਆ ਦੀ ਪ੍ਰਧਾਨਗੀ ਹੇਠ 4 ਮੈਂਬਰੀ ਕਮੇਟੀ ਦਾ ਗਠਨ ਹੋਇਆ ਹੈ। ਜਾਂਚ ਕਮੇਟੀ ਅਗਲੇ 7 ਦਿਨਾਂ ਵਿਚ ਮਾਮਲੇ ਦੀ ਵਿਸਤ੍ਰਿਤ ਜਾਂਚ ਰਿਪੋਰਟ ਦੇਵੇਗੀ। ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਜਾਣਕਾਰੀ ਦਿੱਤੀ।