ਮੁਹਾਲੀ ਵਿਖੇ ਕਤਲਕਾਂਡ ਵਿਚ ਇਕ ਮਿ੍ਰਤਕ ਦਾ ਸੰਸਕਾਰ ਕਰਨ ਨੂੰ ਰਾਜੀ ਹੋਏ ਪਰਿਵਾਰਕ ਮੈਂਬਰ
ਮੋਹਾਲੀ, 16 ਨਵੰਬਰ (ਸੰਦੀਪ)- ਮੁਹਾਲੀ ਦੇ ਪਿੰਡ ਕੁੰਬੜਾ ਵਿਖੇ ਹੋਏ ਦੋਹਰੇ ਕਤਲ ਕਾਂਡ ਵਿਚ ਇਕ ਧਿਰ ਵਲੋਂ ਮੋਹਾਲੀ ਦੇ ਡੀ.ਸੀ. ਨੂੰ ਮੰਗ ਪੱਤਰ ਦੇਣ ਤੋਂ ਬਾਅਦ ਏਅਰਪੋਰਟ ਰੋਡ ਤੋਂ ਧਰਨਾ ਚੁੱਕ ਲਿਆ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰ ਮਿ੍ਰਤਕ ਦਾ ਸੰਸਕਾਰ ਕਰਨ ਨੂੰ ਰਾਜੀ ਹੋ ਗਏ ਹਨ ਪਰ ਦੂਜੇ ਪਾਸੇ ਗੰਭੀਰ ਜ਼ਖਮੀ ਹੋਏ ਨਾਬਾਲਗ ਲੜਕੇ ਦੀ ਮਾਂ ਹੁਣ ਧਰਨੇ ’ਤੇ ਬੈਠ ਗਈ ਹੈ।