JALANDHAR WEATHER

ਸੁਖਜਿੰਦਰ ਸਿੰਘ ਰੰਧਾਵਾ ਨੇ ਝੋਨੇ ਦੀ ਖਰੀਦ ਵਿਚ ਕਿਸਾਨਾਂ ਦੀ ਹੋਈ ਲੁੱਟ ਦੀ ਕੀਤੀ ਸ਼ਿਕਾਇਤ

ਪਠਾਨਕੋਟ , 14 ਨਵੰਬਰ (ਸੰਧੂ ) -ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਝੋਨੇ ਦੀ ਖ਼ਰੀਦ ਵਿਚ ਹੋਈ ਲੁੱਟ ਖਸੁੱਟ ਅਤੇ ਖੱਜਲ ਖ਼ੁਆਰੀ ਸੰਬੰਧੀ ਚੇਅਰਮੈਨ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਕੀਤੀ ਸ਼ਿਕਾਇਤ ਕੀਤੀ ਹੈ। ਇਸ ਵਾਰ ਝੋਨੇ ਦੇ ਸੀਜ਼ਨ ਵਿਚ ਨਿਰਧਾਰਤ ਤੋਂ ਵੱਧ ਮੋਇਸਚਰ ਕਾਟ ਕੱਟਣ, ਨਮੀ ਸੁਕਾਉਣ ਦੇ ਨਾਂਅ ' ਤੇ ਕਈ - ਕਈ ਦਿਨ ਝੋਨਾ ਮੰਡੀਆਂ ਵਿਚ ਰੁਲਣ ਦੀਆਂ ਘਟਨਾਵਾਂ ਤਾਂ ਸਾਰੇ ਪੰਜਾਬ ਦੀਆਂ ਮੰਡੀਆਂ ਵਿਚ ਹੋਈਆਂ ਹਨ । ਪਰ ਨਿਰਧਾਰਿਤ 2320 ਪ੍ਰਤੀ ਕੁਇੰਟਲ ਐਮ. ਐਸ.ਪੀ ਤੋਂ ਘੱਟ ਰੇਟ ' ਤੇ ਛੇ ਮਹੀਨੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਰੋਲ-ਰੋਲ ਕੇ ਖ਼ਰੀਦਣਾ ਕੇਂਦਰ ਸਰਕਾਰ ਅਤੇ ਮਹਿਕਮੇ ਦੇ ਹੁਕਮਾਂ ਦੀ ਉਦੂਲੀ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਨਾਲ ਡੀ.ਸੀ. ਨਾਲ ਇਸ ਸੰਬੰਧੀ ਗੱਲ ਕਰਨੀ ਚਾਹੀ ਤਾਂ ਉਹ ਵੀ ਕਿਸੇ ਸਿਰੇ ਲੱਗਣ ਦੀ ਬਜਾਏ ਵਿਵਾਦ ਦਾ ਰੂਪ ਧਾਰਨ ਕਰ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ