ਭਾਰਤ ਨੇ ਨਾਈਜੀਰੀਆ ਨੂੰ ਭੇਜੀ 15 ਟਨ ਸਹਾਇਤਾ
ਨਵੀਂ ਦਿੱਲੀ, 14 ਨਵੰਬਰ- ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਨਾਈਜੀਰੀਆ ਦੇ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਦੀ ਸਾਡੀ ਵਚਨਬੱਧਤਾ ਨੂੰ ਧਿਆਨ ਵਿਚ ਰੱਖਦੇ ਹੋਏ, ਭਾਰਤ ਨੇ ਦੇਸ਼ ਵਿਚ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਨਾਈਜੀਰੀਆ ਨੂੰ ਕੁੱਲ 75 ਟਨ ਸਹਾਇਤਾ ਵਿਚੋਂ 15 ਟਨ ਸਹਾਇਤਾ ਭੇਜੀ ਹੈ। ਇਸ ਵਿਚ ਖਾਣ-ਪੀਣ ਦੀਆਂ ਵਸਤੂਆਂ, ਸੌਣ ਲਈ ਚਟਾਈ, ਕੰਬਲ, ਪਾਣੀ ਦੀ ਸ਼ੁੱਧਤਾ ਦੀ ਸਪਲਾਈ ਆਦਿ ਸ਼ਾਮਿਲ ਹਨ, ਜੋ ਮੁੜ ਵਸੇਬੇ ਦੇ ਯਤਨਾਂ ਵਿਚ ਸਹਾਇਤਾ ਕਰਨਗੇ।