JALANDHAR WEATHER

ਆਪਣੇ ਪੈਰਾਂ ’ਤੇ ਖੜ੍ਹੀ ਹੋਵੇ ਰਾਸ਼ਟਰਵਾਦੀ ਕਾਂਗਰਸ ਪਾਰਟੀ- ਸੁਪਰੀਮ ਕੋਰਟ

ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਚੋਣ ਨਿਸ਼ਾਨ ਨੂੰ ਲੈ ਕੇ ਵਿਵਾਦ ’ਤੇ ਸੁਣਵਾਈ ਕੀਤੀ। ਅਦਾਲਤ ਨੇ ਐਨ.ਸੀ.ਪੀ. ਅਜੀਤ ਪਵਾਰ ਧੜੇ ਨੂੰ ਕਿਹਾ ਕਿ ਤੁਹਾਡੀ ਆਪਣੀ ਵੱਖਰੀ ਪਛਾਣ ਹੈ, ਤੁਹਾਨੂੰ ਉਸ ਆਧਾਰ ’ਤੇ ਮਹਾਰਾਸ਼ਟਰ ਚੋਣ ਲੜਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਐਨ.ਸੀ.ਪੀ. ਅਜੀਤ ਪਵਾਰ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ ਤੇ ਚੋਣਾਂ ਵਿਚ ਸ਼ਰਦ ਪਵਾਰ ਦੀਆਂ ਫੋਟੋਆਂ ਦੀ ਵਰਤੋਂ ਨਾ ਕਰੇ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਉੱਜਵਲ ਭੂਯਾਨ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਐਨ.ਸੀ.ਪੀ. ਸ਼ਰਦ ਪਵਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਸੋਸ਼ਲ ਮੀਡੀਆ ਪੋਸਟਾਂ ਅਤੇ ਪੋਸਟਰਾਂ ਦੀਆਂ ਫੋਟੋਆਂ ਦਿਖਾਈਆਂ ਅਤੇ ਬੈਂਚ ਨੂੰ ਕਿਹਾ ਕਿ ਐਨ.ਸੀ.ਪੀ. ਅਜੀਤ ਪਵਾਰ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਇਹ ਸਾਰੀਆਂ ਗੱਲਾਂ ਪ੍ਰਕਾਸ਼ਿਤ ਕੀਤੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ