JALANDHAR WEATHER

ਜ਼ਿਲ੍ਹਾ ਫਿਰੋਜ਼ਪੁਰ ਅੰਦਰ ਸਰਪੰਚੀ ਲਈ 431 ਤੇ ਪੰਚ ਦੇ 1246 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ

ਫਿਰੋਜ਼ਪੁਰ, 6 ਅਕਤੂਬਰ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ 6 ਬਲਾਕਾਂ ਦੀਆਂ ਕੁੱਲ 835 ਪੰਚਾਇਤਾਂ ਲਈ ਸਰਪੰਚੀ ਦੇ ਕੁੱਲ 3300 ਅਤੇ ਪੰਚ ਲਈ 8996 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ ਗਏ ਸਨ ਜਿਨ੍ਹਾਂ ਦੀ ਪੜਤਾਲ ਪਿੱਛੋਂ ਸਰਪੰਚ ਦੇ ਅਹੁਦੇ ਦੇ 431 ਅਤੇ ਪੰਚ ਦੇ ਅਹੁਦੇ ਦੇ 1246 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਜਾਣਕਾਰੀ ਅਨੁਸਾਰ ਹੁਣ ਸਰਪੰਚ ਦੇ ਅਹੁਦੇ ਲਈ 2869 ਅਤੇ ਪੰਚਾਂ ਦੇ ਅਹੁਦੇ ਲਈ 7750 ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ