JALANDHAR WEATHER

ਡਾਊਨਟਾਊਨ ਵਿਕਟੋਰੀਆ (ਕੈਨੇਡਾ): ਤਿੰਨ ਵਾਹਨਾਂ ਦੀ ਟੱਕਰ ਚ ਬੋਹਾ ਦੇ ਨੌਜਵਾਨ ਦੀ ਮੌਤ

 ਬੁਢਲਾਡਾ, 21 ਅਕਤੂਬਰ (ਸੁਨੀਲ ਮਨਚੰਦਾ) - ਕੈਨੇਡਾ ਦੇ ਡਾਊਨਟਾਊਨ ਵਿਕਟੋਰੀਆ ਵਿਚ ਤਿੰਨ ਵਾਹਨਾਂ ਦੀ ਟੱਕਰ ਵਿਚ ਬੋਹਾ ਵਾਸੀ ਰਾਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਦੀ ਮੌਤ ਹੋਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਕਟੋਰੀਆ ਦੇ ਡਾਊਨਟਾਊਨ ਵਿਚ ਸ਼ਨੀਵਾਰ ਨੂੰ ਤੜਕੇ 1 ਇਹ ਹਾਦਸਾ ਵਾਪਰਿਆ। ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿਚ ਬੱਤੀਆਂ 'ਤੇ ਰੁਕਿਆ ਹੋਇਆ ਸੀ ਕਿ ਇਕ ਤੇਜ਼ ਰਫ਼ਤਾਰ ਟਰੱਕ ਨੇ ਰਾਜਿੰਦਰ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਜਿੰਦਰ ਸਿੰਘ ਦੀ ਕਾਰ ਅੱਗੇ ਇਕ ਬੱਸ ਸਮੇਤ ਦੋ ਹੋਰ ਵਾਹਨਾਂ ਨਾਲ ਟਕਰਾ ਗਈ ਤੇ ਰਾਜਿੰਦਰ ਸਿੰਘ ਦੀ ਮੌਤ ਹੋ ਗਈ। ਇਸ ਦਿਲ ਕੰਬਾਊ ਘਟਨਾ ਸੁਣਦੇ ਸਾਰ ਹੀ ਬੋਹਾ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ। ਬੋਹਾ ਖੇਤਰ ਵਾਸੀ ਰਾਜਿੰਦਰ ਸਿੰਘ ਦੇ ਘਰ ਉਸ ਦੇ ਪਿਤਾ ਹਰਬੰਸ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ