ਉੱਤਰਾਖੰਡ ਦੇ ਸੀ.ਐਮ. ਨੇ ਹਰਿਆਣਾ ਦੀ ਨਵੀਂ ਚੁਣੀ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਕੀਤੀ ਸ਼ਿਰਕਤ
ਪੰਚਕੂਲਾ (ਉੱਤਰਾਖੰਡ), 17 ਅਕਤੂਬਰ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰਿਆਣਾ ਦੀ ਨਵੀਂ ਚੁਣੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਵਧਾਈ ਦਿੱਤੀ।