ਕਰਨਾਟਕ : ਮੁੱਖ ਮੰਤਰੀ ਸਿੱਧਰਮਈਆ ਦੇ ਸਮਾਗਮ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਦੀ ਉਲੰਘਣਾ
ਬੈਂਗਲੁਰੂ, 15 ਸਤੰਬਰ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਦੀ ਉਲੰਘਣਾ ਹੋਈ ਹੈ। ਇਕ ਅਣਜਾਣ ਵਿਅਕਤੀ ਸਟੇਜ ਵੱਲ ਭੱਜਿਆ, ਜਿਥੇ ਮੁੱਖ ਮੰਤਰੀ ਸਿੱਧਰਮਈਆ ਮੌਜੂਦ ਸਨ। ਪਰ ਪੁਲਿਸ ਨੇ ਉਸ ਨੂੰ ਰੋਕ ਲਿਆ।