ਗੈਸ ਸਲੰਡਰ ਨੂੰ ਭਰਨ ਸਮੇਂ ਅੱਗ ਲੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਝੁਲਸੇ
ਲੁਧਿਆਣਾ ,15 ਅਕਤੂਬਰ ( ਪਰਮਿੰਦਰ ਸਿੰਘ ਅਹੂਜਾ )- ਗੈਸ ਸਲੰਡਰ ਵਿਚ ਗੈਸ ਭਰਨ ਸਮੇਂ ਅੱਗ ਲੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਝੁਲਸ ਗਏ। ਗਿਆਸਪੁਰਾ ਦੇ ਮੁਹੱਲਾ ਸਮਰਾਟ ਕਲੋਨੀ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਗੱਡੀ ਵਿਚ ਗੈਸ ਸਲੰਡਰ ਭਰਦੇ ਸਮੇਂ ਅੱਗ ਲੱਗ ਗਈ। ਝੁਲਸੇ ਵਿਅਕਤੀਆਂ ਵਿਚ ਫੁਲਮਤੀ (35) , ਸ਼ਿਵਾਨੀ (7) ਅਤੇ ਚਾਰ ਹੋਰ ਵਿਅਕਤੀ ਸ਼ਾਮਿਲ ਹਨ । ਇਹ ਸਾਰੇ ਹੀ ਸਮਰਾਟ ਕਲੋਨੀ ਗਿਆਸਪੁਰਾ ਦੇ ਰਹਿਣ ਵਾਲੇ ਹਨ।