ਪਿੰਡ ਫਤਿਹਪੁਰ ਤੋਂ ਇੰਦਰਜੀਤ ਕੌਰ 45 ਵੋਟਾਂ ਦੇ ਫਾਸਲੇ ਨਾਲ ਜੇਤੂ, ਬਣੇ ਸਰਪੰਚ
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਫਤਿਹਪੁਰ ਤੋਂ ਇੰਦਰਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਸਾਬੀ 45 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਤੇ ਸਰਪੰਚ ਬਣੇ। ਇਸ ਮੌਕੇ ਸਰਪੰਚ ਇੰਦਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਪਿੰਡ ਵਾਸੀਆਂ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ।