ਪਿੰਡ ਕੌੜੇ ਵਿਖੇ 2 ਵਜੇ ਤੱਕ 58 ਫੀਸਦੀ ਹੋਈ ਪੋਲਿੰਗ
ਘੁਮਾਣ (ਗੁਰਦਾਸਪੁਰ), 15 ਅਕਤੂਬਰ (ਬੰਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਕੌੜੇ ਪੋਲਿੰਗ ਦੇ ਬੂਥ ਨੰਬਰ 92 ਵਿਚ ਦੁਪਹਿਰ 2 ਵਜੇ ਤੱਕ 58 ਫੀਸਦੀ ਵੋਟ ਪੋਲ ਹੋਈ। ਲੋਕ ਵੋਟਾਂ ਪਾਉਣ ਲਈ ਲੰਬੀਆਂ ਲੰਬੀਆਂ ਕਤਾਰਾਂ ਵਿਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।