ਜ਼ਿਲ੍ਹਾ ਫਿਰੋਜ਼ਪੁਰ ਵਿਚ 3 ਵਜੇ ਤੱਕ 38.64 ਫੀਸਦੀ ਵੋਟ ਪੋਲ
ਫਿਰੋਜ਼ਪੁਰ, 15 ਅਕਤੂਬਰ (ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ)- ਜ਼ਿਲ੍ਹੇ ’ਚ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਬਾਅਦ ਦੁਪਹਿਰ 3 ਵਜੇ ਤੱਕ ਕਰੀਬ 38.64 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ,ਜਦਕਿ ਪੋਲਿੰਗ ਬੂਥਾਂ ਅੰਦਰ ਵੋਟਰਾਂ ਦੀਆਂ ਵੱਡੀਆਂ ਲਾਇਨਾਂ ਅਜੇ ਵੀ ਲੱਗੀਆਂ ਹੋਈਆਂ ਹਨ । ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪੂਰੇ ਅਮਨ-ਅਮਾਨ ਨਾਲ ਵੋਟਾਂ ਪੈਣ ਦਾ ਕੰਮ ਜਾਰੀ ਹੈ ।