ਪਿੰਡ ਜੌਲੀਆਂ ਦੇ ਪੋਲਿੰਗ ਬੂਥ 'ਚ 2 ਔਰਤਾਂ ਹੋਈਆਂ ਹੱਥੋਪਾਈ
ਭਵਾਨੀਗੜ੍ਹ (ਸੰਗਰੂਰ), 15 ਅਕਤੂਬਰ (ਰਣਧੀਰ ਸਿੰਘ ਫੱਗਵਾਲਾ)-ਪਿੰਡ ਜੌਲੀਆਂ ਦੇ ਪੋਲਿੰਗ ਬੂਥ ਉਤੇ ਦੋ ਔਰਤਾਂ ਵਲੋਂ ਇਕ ਦੂਜੇ ਉਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਜੌਲੀਆਂ ਨੇ ਦੱਸਿਆ ਕਿ ਪੋਲਿੰਗ ਬੂਥ ਅੰਦਰ ਵੋਟ ਪਾਉਣ ਸਮੇਂ ਕਿਸੇ ਗੱਲ ਨੂੰ ਲੈ ਕੇ ਦੋ ਔਰਤਾਂ ਹੱਥੋਪਾਈ ਹੋ ਗਈਆਂ, ਜਿਨ੍ਹਾਂ ਨੂੰ ਮੌਕੇ ਉਤੇ ਪੁਲਿਸ ਅਧਿਕਾਰੀਆਂ ਨੇ ਲੜਨ ਤੋਂ ਰੋਕਿਆ।