ਸ਼ਾਹਕੋਟ ਬਲਾਕ ਵਿਚ 10 ਵਜੇ ਤੱਕ 12.54 ਫ਼ੀਸਦੀ ਵੋਟਿੰਗ
ਸ਼ਾਹਕੋਟ (ਜਲੰਧਰ), 15 ਅਕਤੂਬਰ (ਬਾਂਸਲ) - ਚੱਲ ਰਹੀਆਂ ਪੰਚਾਇਤੀ ਚੋਣਾਂ ਵਿਚ ਸ਼ਾਹਕੋਟ ਬਲਾਕ ਦੇ ਪਿੰਡਾਂ ਵਿਚ ਲੋਕਾਂ ਵਿਚ ਵੋਟ ਪਾਉਣ ਲਈ ਕਾਫ਼ੀ ਉਤਸ਼ਾਹ ਦਿਸ ਰਿਹਾ ਹੈ। ਬਲਾਕ ਦੇ ਸਾਰੇ ਪਿੰਡਾਂ ਵਿਚ ਸਵੇਰੇ 10 ਵਜੇ ਤੱਕ 12.54 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਲਈ ਸੀ। ਅਜੇ ਤੱਕ ਕਿਸੇ ਵੀ ਥਾਂ ਤੋਂ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ।