ਬਾਬਾ ਸਿੱਦੀਕੀ ਕਤਲ ਕੇਸ : ਅਦਾਲਤ ਨੇ ਮੁਲਜ਼ਮ ਗੁਰਮੇਲ ਸਿੰਘ ਨੂੰ 21 ਅਕਤੂਬਰ ਤੱਕ ਹਿਰਾਸਤ 'ਚ ਭੇਜਿਆ
ਮੁੰਬਈ (ਮਹਾਰਾਸ਼ਟਰ), 13 ਅਕਤੂਬਰ-ਬਾਬਾ ਸਿੱਦੀਕੀ ਕਤਲ ਕੇਸ ਵਿਚ ਚੌਥੇ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਚੌਥੇ ਦੋਸ਼ੀ ਦਾ ਨਾਮ ਮੁਹੰਮਦ ਜ਼ੀਸ਼ਾਨ ਅਖਤਰ ਹੈ। ਮੁੰਬਈ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਅਦਾਲਤ ਨੇ ਮੁਲਜ਼ਮ ਗੁਰਮੇਲ ਸਿੰਘ ਨੂੰ 21 ਅਕਤੂਬਰ ਤੱਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।