ਤਿੰਨ ਦੇਸ਼ਾਂ ਦੀ ਯਾਤਰਾ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਅਲਜੀਰੀਆ ਵਾਸਤੇ ਰਵਾਨਾ
ਨਵੀਂ ਦਿੱਲੀ, 13 ਅਕਤੂਬਰ - ਰਾਸ਼ਟਰਪਤੀ ਦਰੋਪਦੀ ਮੁਰਮੂ ਦਿੱਲੀ ਤੋਂ ਅਲਜੀਰੀਆ ਲਈ ਰਵਾਨਾ ਹੋਏ। ਅਲਜੀਰੀਆ, ਮੌਰੀਤਾਨੀਆ ਅਤੇ ਮਲਾਵੀ ਦੀ ਇਕ ਹਫ਼ਤੇ ਲੰਬੀ ਤਿੰਨ ਦੇਸ਼ਾਂ ਦੀ ਯਾਤਰਾ ਦਾ ਉਨ੍ਹਾਂ ਦਾ ਇਹ ਪਹਿਲਾ ਪੜਾਅ ਹੈ। ਭਾਰਤ ਦੇ ਰਾਸ਼ਟਰਪਤੀ ਦੀ ਤਿੰਨ ਅਫ਼ਰੀਕੀ ਦੇਸ਼ਾਂ ਦੀ ਇਹ ਪਹਿਲੀ ਯਾਤਰਾ ਹੋਵੇਗੀ। ਇਸ ਦੌਰੇ ਦੌਰਾਨ ਰਾਸ਼ਟਰਪਤੀ ਦੁਵੱਲੀਆਂ ਮੀਟਿੰਗਾਂ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਨਾਲ ਵੀ ਗੱਲਬਾਤ ਕਰਨਗੇ।