JALANDHAR WEATHER

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਕਰੇਗੀ 3 ਘੰਟਿਆਂ ਲਈ ਢਿੱਲਵਾਂ ਟੋਲ-ਪਲਾਜ਼ਾ ਤੇ ਜੀ. ਟੀ. ਰੋਡ ਜਾਮ

ਭੁਲੱਥ (ਕਪੂਰਥਲਾ), 12 ਅਕਤੂਬਰ (ਮਨਜੀਤ ਸਿੰਘ ਰਤਨ)-ਝੋਨਾ ਖਰੀਦ ਵਿਚ ਕਿਸਾਨ ਦੀ ਖੱਜਲ-ਖੁਆਰੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ 13 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਟੋਲ ਪਲਾਜ਼ਾ ਢਿਲਵਾਂ ਤੇ ਜੀ. ਟੀ. ਰੋਡ ਜਾਮ ਕਰੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਦੱਸਿਆ ਕਿ ਪੰਜਾਬ ਵਿਚ ਝੋਨੇ ਦੀ ਖਰੀਦ ਦੀ ਦੁਰਦਸ਼ਾ ਹੋ ਰਹੀ ਹੈ ਅਤੇ ਝੋਨਾ ਕਿਸਾਨ ਨੂੰ ਸਰਕਾਰੀ ਰੇਟ ਤੋਂ 200 ਤੋਂ 300 ਰੁਪਏ ਘੱਟ ਮੁੱਲ ਉਤੇ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਲਈ ਢਿਲਵਾਂ ਟੋਲ ਪਲਾਜ਼ੇ ਤੇ ਜੀ. ਟੀ. ਰੋਡ ਨੂੰ ਜਾਮ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੀ ਫੇਲ ਹੋ ਚੁੱਕੀ ਸਰਕਾਰ ਨੂੰ ਕਿਸਾਨ ਦੀ ਫਸਲ ਵੀ ਯਾਦ ਆਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ