ਪਰਾਲੀ ਦੀ ਭਰੀ ਟਰਾਲੀ ਨੂੰ ਲੱਗੀ ਜ਼ਬਰਦਸਤ ਅੱਗ
ਦਸੂਹਾ, (ਹੁਸ਼ਿਆਰਪੁਰ), 11 ਅਕਤੂਬਰ (ਕੌਸ਼ਲ)- ਕੌਮੀ ਰਾਜ ਮਾਰਗ ਦਸੂਹਾ ਵਿਖੇ ਪਰਾਲੀ ਦੀ ਭਰੀ ਟਰਾਲੀ ਜ਼ਬਰਦਸਤ ਅੱਗ ਦੀ ਲਪੇਟ ਵਿਚ ਆ ਗਈ। ਜਾਣਕਾਰੀ ਅਨੁਸਾਰ ਜਦ ਇਹ ਮਾਰੂਤੀ ਏਜੰਸੀ ਅਤੇ ਇਕ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ, ਇਸ ਨੂੰ ਅਚਾਨਕ ਜ਼ਬਰਦਸਤ ਅੱਗ ਲੱਗ ਗਈ ਅਤੇ ਅੱਗ ਤੇਜ਼ ਰਫ਼ਤਾਰ ਨਾਲ ਫੈਲ ਗਈ, ਅਤੇ ਪਰਾਲੀ ਉੱਡ ਕੇ ਆਲੇ ਦੁਆਲੇ ਸੜਕ ’ਤੇ ਖਿੱਲਰ ਗਈ। ਜ਼ਿਕਰਯੋਗ ਹੈ ਕਿ ਅੱਗ ਵਾਲੀ ਥਾਂ ਦੇ ਨੇੜੇ ਹੀ ਕੁਝ ਹੀ ਕਦਮਾਂ ’ਤੇ ਪੈਟਰੋਲ ਪੰਪ ਸੀ। ਦਸੂਹਾ ਦੀ ਫਾਇਰ ਬਿ੍ਰਗੇਡ ਅੱਗ ਨੂੰ ਕਾਬੂ ਪਾਉਣ ’ਤੇ ਲੱਗੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।