ਕਵੇਟਾ 'ਚ ਬੰਦੂਕਧਾਰੀਆਂ ਵਲੋਂ ਕੀਤੇ ਹਮਲੇ 'ਚ 20 ਲੋਕਾਂ ਦੀ ਮੌਤ, 7 ਜ਼ਖਮੀ
ਕਵੇਟਾ (ਦੱਖਣ ਪੱਛਮੀ ਪਾਕਿਸਤਾਨ), 11 ਅਕਤੂਬਰ-ਪਾਕਿਸਤਾਨ ਦੇ ਦੱਖਣ-ਪੱਛਮ 'ਚ ਬੰਦੂਕਧਾਰੀਆਂ ਨੇ 20 ਖਾਣ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਅਤੇ 7 ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਇਹ ਤਾਜ਼ਾ ਹਮਲਾ ਹੈ ਅਤੇ ਰਾਜਧਾਨੀ ਵਿਚ ਇਕ ਵੱਡੇ ਸੁਰੱਖਿਆ ਸੰਮੇਲਨ ਦੀ ਮੇਜ਼ਬਾਨੀ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। ਪੁਲਿਸ ਅਧਿਕਾਰੀ ਹਮਾਯੂੰ ਖਾਨ ਨਾਸਿਰ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਡੂਕੀ ਜ਼ਿਲ੍ਹੇ 'ਚ ਕੋਲਾ ਖਾਨ 'ਚ ਰਿਹਾਇਸ਼ਾਂ 'ਤੇ ਹਮਲਾ ਕੀਤਾ ਤੇ ਲੋਕਾਂ ਨੂੰ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ।