JALANDHAR WEATHER

ਮੈਂ ਆਪਣੀ ਸਾਰੀ ਉਮਰ ਰਤਨ ਟਾਟਾ ਵਰਗਾ ਬਣਨ ਦੀ ਕੋਸ਼ਿਸ਼ ਕੀਤੀ ਹੈ - ਕਮਲ ਹਸਨ

 ਮੁੰਬਈ, 10 ਅਕਤੂਬਰ - ਅਦਾਕਾਰ ਅਤੇ ਮੱਕਲ ਨੀਧੀ ਮਾਇਮ ਦੇ ਮੁਖੀ ਕਮਲ ਹਸਨ ਨੇ ਟਵੀਟ ਕੀਤਾ, "ਰਤਨ ਟਾਟਾ ਜੀ ਮੇਰੇ ਇੱਕ ਨਿੱਜੀ ਹੀਰੋ ਸਨ, ਜਿਨ੍ਹਾਂ ਵਰਗਾ ਬਣਨ ਦੀ ਮੈਂ ਆਪਣੀ ਸਾਰੀ ਉਮਰ ਕੋਸ਼ਿਸ਼ ਕੀਤੀ ਹੈ। ਇਕ ਰਾਸ਼ਟਰੀ ਖਜ਼ਾਨਾ ਜਿਸ ਦਾ ਰਾਸ਼ਟਰ ਨਿਰਮਾਣ ਵਿਚ ਯੋਗਦਾਨ, ਹਮੇਸ਼ਾ ਆਧੁਨਿਕ ਭਾਰਤ ਦੀ ਕਹਾਣੀ ਵਿਚ ਉੱਕਰਿਆ ਰਹੇਗਾ। ਉਨ੍ਹਾਂ ਦੀ ਅਸਲ ਖੁਸ਼ਹਾਲੀ ਭੌਤਿਕ ਦੌਲਤ ਵਿਚ ਨਹੀਂ ਬਲਕਿ ਉਨ੍ਹਾਂ ਦੀ ਨੈਤਿਕਤਾ, ਇਮਾਨਦਾਰੀ, ਨਿਮਰਤਾ ਅਤੇ ਦੇਸ਼ ਭਗਤੀ ਵਿਚ ਸੀ। 2008 ਦੇ ਮੁੰਬਈ ਹਮਲਿਆਂ ਦੇ ਤੁਰੰਤ ਬਾਅਦ ਮੈਂ ਉਨ੍ਹਾਂ ਨੂੰ ਤਾਜ ਹੋਟਲ ਵਿਚ ਮਿਲਿਆ ਸੀ, ਰਾਸ਼ਟਰੀ ਸੰਕਟ ਦੇ ਉਸ ਸਮੇਂ ਵਿਚ ਉਹ ਦਿੱਗਜ ਮਜਬੂਤੀ ਨਾਲ ਖੜ੍ਹਾ ਰਿਹਾ ਅਤੇ ਇਕ ਰਾਸ਼ਟਰ ਦੇ ਰੂਪ ਵਿਚ ਮੁੜ ਨਿਰਮਾਣ ਅਤੇ ਮਜ਼ਬੂਤ ਹੋਣ ਦੇ ਲਈ ਭਾਰਤੀ ਭਾਵਨਾ ਦਾ ਰੂਪ ਬਣ ਗਿਆ ਸੀ, ਉਸ ਦੇ ਪਰਿਵਾਰ, ਦੋਸਤਾਂ, ਟਾਟਾ ਸਮੂਹ ਅਤੇ ਮੇਰੇ ਸਾਥੀ ਭਾਰਤੀਆਂ ਲਈ ਮੇਰੀ ਡੂੰਘੀ ਸੰਵੇਦਨਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ