ਪੰਜਾਬ ਪੁਲਿਸ ਵਲੋਂ ਅੱਜ ਸੂਬੇ ਭਰ ਚ ਚਲਾਇਆ ਜਾ ਰਿਹਾ ਹੈ ਆਪ੍ਰੇਸ਼ਨ ਕਾਸੋ
ਚੰਡੀਗੜ੍ਹ, 9 ਅਕਤੂਬਰ - ਪੰਜਾਬ ਪੁਲਿਸ ਵਲੋਂ ਸੂਬੇ ਭਰ ਵਿਚ ਆਪ੍ਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਘਰਾਂ, ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਗੌਰਵ ਯਾਦਵ ਖ਼ੁਦ ਆਪ੍ਰੇਸ਼ਨ ਕਾਸੋ ਦੀ ਅਗਵਾਈ ਕਰ ਰਹੇ ਹਨ।