ਅਸੀਂ ਹਰ ਅੱਤਵਾਦੀ ਦਾ ਸ਼ਿਕਾਰ ਕਰਨ ਜਾ ਰਹੇ ਹਾਂ - ਇਜ਼ਰਾਈਲ ਵਿਦੇਸ਼ ਮੰਤਰਾਲਾ
ਯੇਰੂਸ਼ਲਮ, 9 ਅਕਤੂਬਰ - ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਐਲੇਕਸ ਗੈਂਡਲਰ ਦਾ ਕਹਿਣਾ ਹੈ, "...ਸਾਡਾ ਸਿੱਧਾ ਸੰਦੇਸ਼ ਬਿਲਕੁਲ ਸਪੱਸ਼ਟ ਹੈ - ਮੋਰਚੇ 'ਤੇ ਆਪਣੇ ਸੈਨਿਕਾਂ ਨਾਲ, ਅਸੀਂ ਹਰ ਅੱਤਵਾਦੀ ਦਾ ਸ਼ਿਕਾਰ ਕਰਨ ਜਾ ਰਹੇ ਹਾਂ। ਇਜ਼ਰਾਈਲ ਲਈ 7 ਅਕਤੂਬਰ ਦੁਬਾਰਾ ਕਦੇ ਨਹੀਂ ਆਵੇਗੀ। ਇਹ ਸਾਡੇ ਲਈ ਬਹੁਤ ਵੱਡਾ ਸਬਕ ਹੈ ਪਰ ਅਸੀਂ ਬਹੁਤ ਲੰਬੇ ਅਤੇ ਅਮੀਰ ਇਤਿਹਾਸ ਵਾਲੇ ਲੋਕ ਹਾਂ।