JALANDHAR WEATHER

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਨੇ ਢੇਰ ਕੀਤੇ ਤਿੰਨ ਅੱਤਵਾਦੀ

ਸ੍ਰੀਨਗਰ, 14 ਸਤੰਬਰ- ਬੀਤੀ ਦੇਰ ਰਾਤ ਤੋਂ ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿਚ ਸ਼ੁਰੂ ਹੋਈ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਅਜੇ ਵੀ ਜਾਰੀ ਹੈ। ਕਿਸ਼ਤਵਾੜਾ ਵਿਚ ਵੀ ਬੀਤੀ ਦੁਪਹਿਰ ਤੋਂ ਮੁਠਭੇੜ ਚੱਲ ਰਹੀ ਸੀ। ਦੋਵਾਂ ਥਾਂਵਾਂ ’ਤੇ ਪੁਲਿਸ ਅਤੇ ਫ਼ੌਜ ਵਲੋਂ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਵਲੋਂ ਬਾਰਾਮੂਲਾ ਵਿਚ ਅੱਜ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਸੈਨਾ ਨੂੰ ਜੈਸ਼-ਏ- ਮੁਹੰਮਦ ਦੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ੂਫ਼ੀਆ ਜਾਣਕਾਰੀ ਮਿਲੀ ਸੀ, ਜਿਸ ਤਹਿਤ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਵਿਚ ਸੈਨਾ ਦੇ ਦੋ ਜਵਾਨ ਵੀ ਬੀਤੇ ਦਿਨ ਸ਼ਹੀਦ ਹੋ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ