JALANDHAR WEATHER

ਹਰਿਆਣਾ ਦੇ ਨਤੀਜੇ ਪੂਰੀ ਤਰ੍ਹਾਂ ਹੈਰਾਨੀਜਨਕ ਹਨ - ਜੈਰਾਮ ਰਮੇਸ਼

ਨਵੀਂ ਦਿੱਲੀ, 8 ਅਕਤੂਬਰ-ਹਰਿਆਣਾ ਵਿਚ ਕਾਂਗਰਸ ਪਾਰਟੀ ਦੇ ਪ੍ਰਦਰਸ਼ਨ 'ਤੇ ਪਾਰਟੀ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਹਰਿਆਣਾ ਵਿਚ ਨਤੀਜੇ ਪੂਰੀ ਤਰ੍ਹਾਂ ਅਣਕਿਆਸੇ, ਹੈਰਾਨੀਜਨਕ ਅਤੇ ਵਿਰੋਧੀ ਹਨ। ਇਹ ਜ਼ਮੀਨੀ ਹਕੀਕਤ ਦੇ ਵਿਰੁੱਧ ਹਨ। ਇਹ ਹਰਿਆਣਾ ਦੇ ਲੋਕਾਂ ਦੇ ਵਿਰੁੱਧ ਹੈ। ਮੈਨੂੰ ਲੱਗਦਾ ਹੈ ਕਿ ਅੱਜ ਐਲਾਨ ਕੀਤੇ ਗਏ ਨਤੀਜਿਆਂ ਨੂੰ ਸਵੀਕਾਰ ਕਰਨਾ ਸਾਡੇ ਲਈ ਸੰਭਵ ਨਹੀਂ ਹੈ। ਸਾਨੂੰ ਘੱਟੋ-ਘੱਟ ਤਿੰਨ ਜ਼ਿਲ੍ਹਿਆਂ ਵਿਚ ਗਿਣਤੀ ਦੀ ਪ੍ਰਕਿਰਿਆ, ਈ.ਵੀ.ਐਮ. ਦੇ ਕੰਮਕਾਜ ਬਾਰੇ ਬਹੁਤ ਸ਼ਿਕਾਇਤਾਂ ਮਿਲੀਆਂ ਹਨ। ਅੱਜ ਹਰਿਆਣਾ ਵਿਚ ਦੇਖਿਆ ਹੈ, ਉਹ ਹੇਰਾਫੇਰੀ ਦੀ ਜਿੱਤ ਹੈ ਤੇ ਪਾਰਦਰਸ਼ੀ ਲੋਕਤੰਤਰੀ ਪ੍ਰਕਿਰਿਆਵਾਂ ਦੀ ਹਾਰ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ