JALANDHAR WEATHER

ਫ਼ਸਵੇਂ ਮੁਕਾਬਲੇ 'ਚ ਅਦਿੱਤਿਆ ਦੇਵੀਲਾਲ 610 ਵੋਟਾਂ ਨਾਲ ਜੇਤੂ

ਡੱਬਵਾਲੀ (ਸਿਰਸਾ), 8 ਅਕਤੂਬਰ (ਇਕਬਾਲ ਸਿੰਘ ਸਾਂਤ)-ਚੌਟਾਲਾ ਖਾਨਦਾਨ ਦੇ ਤਿੰਨ ਉਮੀਦਵਾਰਾਂ ਵਿਚ ਬੇਹੱਦ ਫਸਵੇਂ ਮੁਕਾਬਲੇ 'ਚ ਇਨੈਲੋ ਨੇ ਉਸਦੀ ਜੱਦੀ ਸੀਟ ਡੱਬਵਾਲੀ ਨੂੰ ਜਿੱਤ ਲਿਆ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਪੋਤਰੇ ਅਤੇ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਚੌਟਾਲਾ ਕਾਂਗਰਸ ਦੇ ਅਮਿਤ ਸਿਹਾਗ ਨੂੰ 610 ਦੇ ਅੰਤਰ ਨਾਲ ਹਰਾ ਕੇ ਵਿਧਾਇਕ ਚੁਣੇ ਗਏ ਹਨ। ਇਨੈਲੋ ਨੇ ਇਕ ਦਹਾਕੇ ਮਗਰੋਂ ਉਸਦੀ ਸਿਆਸੀ ਰਾਜਧਾਨੀ ਅਖਵਾਉਂਦੀ ਡੱਬਵਾਲੀ 'ਤੇ ਸਿਆਸੀ ਪਰਚੰਮ ਲਹਿਰਾਇਆ ਹੈ। ਗਿਣਤੀ ਦੇ 16 ਰਾਊਂਡਾਂ ਵਿਚ ਦੋਵੇਂ ਮੁੱਖ ਉਮੀਦਵਾਰਾਂ ਵਿਚਕਾਰ ਕਾਫ਼ੀ ਫਸਵਾਂ ਮੁਕਾਬਲਾ ਰਿਹਾ। ਜੇਤੂ ਅਦਿੱਤਿਆ ਦੇਵੀਲਾਲ ਨੂੰ 56074 ਵੋਟ ਮਿਲੇ ਹਨ ਜਦਕਿ ਅਮਿਤ ਸਿਹਾਗ ਨੂੰ 55464 ਵੋਟ ਹਾਸਲ ਹੋਏ। ਤੀਸਰੇ ਨੰਬਰ 'ਤੇ ਰਹੇ ਜਜਪਾ ਦੇ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੇ 35261 ਵੋਟਾਂ ਦੇ ਜ਼ਰੀਏ ਆਪਣੀ ਪ੍ਰਭਾਵਸ਼ਾਲੀ ਮੌਜੂਦਗੀ ਨੂੰ ਦਰਸਾਇਆ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਵੀ ਡੱਬਵਾਲੀ 'ਚ ਆਪਣਾ ਕੋਈ ਕ੍ਰਿਸ਼ਮਾ ਨਹੀਂ ਵਿਖਾ ਸਕਿਆ। ਭਾਜਪਾ ਦੇ ਬਲਦੇਵ ਸਿੰਘ ਮਾਂਗੇਆਣਾ ਨੂੰ 7139 ਵੋਟਾਂ ਅਤੇ 'ਆਪ' ਦੇ ਕੁਲਦੀਪ ਸਿੰਘ ਗਦਰਾਣਾ ਨੂੰ 6606 ਵੋਟ ਮਿਲੇ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਰਾਜੇਸ਼ ਕੁਮਾਰ ਨੂੰ 480 ਅਤੇ ਖੇਮ ਚੰਦ ਨੂੰ 282 ਵੋਟ ਮਿਲੇ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਗੁਰਵਿੰਦਰ ਸਿੰਘ ਨੂੰ 270, ਗੁਲਜਾਰੀ ਲਾਲ ਨੂੰ 199, ਪੀ.ਪੀ.ਆਈ. (ਡੈਮੋਕ੍ਰੇਟਿਕ) ਦੇ ਕੁਲਵੀਰ ਇੰਸਾਂ ਨੂੰ 108, ਭਾਰਤੀਆ ਸ਼ਕਤੀ ਚੇਤਨਾ ਪਾਰਟੀ ਦੇ ਦਾਨਾ ਰਾਮ ਨੂੰ 101 ਅਤੇ ਆਜ਼ਾਦ ਉਮੀਦਵਾਰ ਅੰਕਿਤ ਕੁਮਾਰ ਨੂੰ ਸਿਰਫ਼ 93 ਵੋਟ ਹੀ ਮਿਲ ਸਕੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ