ਦਾਣਾ ਮੰਡੀ ਭੁਲੱਥ ’ਚ ਦਾਣਾ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦਾ ਹੋਇਆ ਗਠਨ
ਭੁਲੱਥ, (ਕਪੂਰਥਲਾ), 7 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਦੀ ਦਾਣਾ ਮੰਡੀ ਦੇ ਮਜ਼ਦੂਰਾਂ ਵਲੋਂ ਕਾਮਰੇਡ ਗੰਗਾ ਪ੍ਰਸਾਦ ਸੂਬਾ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਦਾਣਾ ਮੰਡੀ ਮਜ਼ਦੂਰ ਪੰਜਾਬ ਦਾ ਗਠਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਯ ਕਿਸ਼ੋਰ ਮੰਡਲ, ਵਾਈਸ ਪ੍ਰਧਾਨ ਇੰਦਰਾਮ, ਸੰਤੋਸ਼ ਮੰਡਲ, ਅੰਗਦ ਸ਼ਰਮਾ, ਸੈਕਟਰੀ - ਫੁਚੁਲ ਸ਼ਰਮਾ, ਜੋਇੰਟ ਸੈਕਟਰੀ - ਸਲਿੰਦਰ ਸ਼ਾਹ, ਸਤੀਸ਼ ਮੰਡਲ, ਧਰਿੰਦਰ ਯਾਦਵ ਤੇ ਖਜਾਨਚੀ ਰਾਮੂ ਮੰਡਲ ਨੂੰ ਚੁਣਿਆ ਗਿਆ। ਇਸ ਮੌਕੇ ਗਠਨ ਦੌਰਾਨ ਉਨ੍ਹਾਂ ਆਪਣੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। । ਇਸ ਮੌਕੇ ਮਜ਼ਦੂਰ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿਚ ਲਿਫ਼ਟਿੰਗ ਟਾਈਮ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਮਜ਼ਦੂਰਾਂ ਨੂੰ ਬਹੁਤ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੁਕਾਈ ਦਾ ਰੇਟ 7 ਰੁਪਏ ਪ੍ਰਤੀ ਬੋਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਡ ਤਾਂ ਅਨਲੋਡ ਸਮੇਂ ਜੋ ਮੰਡੀ ਬੋਰਡ ਦਾ ਰੇਟ ਹੈ, ਉਹ ਹੀ ਰੇਟ ਭੁਲੱਥ ਮੰਡੀ ਵਿਚ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਤਾਂ ਮੰਡੀ ਵਿਚ ਚੋਰੀ ਦਾ ਵੀ ਬਹੁਤ ਖਤਰਾ ਰਹਿੰਦਾ ਹੈ, ਜਿਸ ਕਰਕੇ ਮੰਡੀ ਨੂੰ ਗੇਟ ਲਗਵਾਉਣੇ ਚਾਹੀਦੇ ਹਨ ਤੇ ਚੌਕੀਦਾਰ ਵੀ ਹੋਣੀ ਚਾਹੀਦੇ ਹਨ। ਇਸ ਮੌਕੇ ਕਈ ਆਗੂ ਮੌਜੂਦ ਸਨ।