ਰੇਲ ਗੱਡੀ ਹੇਠਾ ਆਉਣ ਨਾਲ ਵਿਅਕਤੀ ਦੀ ਮੌਤ
ਰਾਮਾ ਮੰਡੀ, 20 ਸਤੰਬਰ, (ਗੁਰਪ੍ਰੀਤ ਸਿੰਘ ਅਰੋੜਾ)- ਅੱਜ ਦੁਪਹਿਰ ਰੇਲ ਗੱਡੀ ਦੇ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਿਅਕਤੀ ਜਿਸ ਦੀ ਪਛਾਣ ਪ੍ਰਿੰਸ ਪੁੱਤਰ ਦਰਸ਼ਨ ਸਿੰਘ ਖੁਰਮੀ ਵਜੋਂ ਹੋਈ ਹੈ, ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਸਹਾਰਾ ਐਂਬੂਲੈਂਸ ਰਾਹੀਂ ਰੇਲਵੇ ਪੁਲਿਸ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।