JALANDHAR WEATHER

ਪੰਜਾਬ 'ਚ ਗ਼ੈਰ ਪੰਜਾਬੀਆਂ ਨੂੰ ਬਿਨਾਂ ਸ਼ਰਤ ਤੋਂ ਜ਼ਮੀਨ ਲੈਣ ਦੀ, ਵੋਟਰ ਬਣਨ ਦੀ ਤੇ ਸਰਕਾਰੀ ਨੌਕਰੀਆਂ ਦੀ ਆਗਿਆ ਨਹੀਂ ਹੋਣੀ ਚਾਹੀਦੀ - ਖਹਿਰਾ

ਭੁਲੱਥ ( ਕਪੂਰਥਲਾ ) 6 ਅਕਤੂਬਰ (ਮੇਹਰ ਚੰਦ ਸਿੱਧੂ) -ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪ੍ਰਵਾਸੀਆਂ ਨੂੰ ਬਿਨਾਂ ਸ਼ਰਤ ਤੋਂ ਜ਼ਮੀਨ ਲੈਣ ਦੀ, ਵੋਟਰ ਬਣਨ ਦੀ ਤੇ ਸਰਕਾਰੀ ਨੌਕਰੀ ਦੀ ਆਗਿਆ ਨਹੀਂ ਹੋਣੀ ਚਾਹੀਦੀ । ਉਨ੍ਹਾਂ ਕਿਹਾ ਕਿ ਜਿਵੇਂ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਗੁਜਰਾਤ ਤੇ ਰਾਜਸਥਾਨ ਵਿਚ ਇਹ ਕਾਨੂੰਨ ਬਣਿਆ ਹੋਇਆ ਹੈ ਤੇ ਪੰਜਾਬ ਵਿਚ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਫ਼ਤਰ ਜਾ ਕੇ ਜਨਵਰੀ 2023 ਵਿਚ ਇਹ ਬਿਲ ਪੇਸ਼ ਕੀਤਾ ਸੀ, ਪਰ ਹੁਣ ਮੈਨੂੰ ਚਿੱਠੀ ਆਈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਤੁਹਾਡਾ ਬਿੱਲ ਅਸੀਂ ਡਿਪਾਰਟਮੈਂਟ ਆਫ ਰੈਵਨਿਊ ਡਿਜਾਸਟਰ ਮੈਨੇਜਮੈਂਟ ਪੰਜਾਬ ਨੂੰ ਭੇਜ ਦਿੱਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ