JALANDHAR WEATHER

ਰਾਜਾਸਾਂਸੀ : ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਰੱਦ ਹੋਣ 'ਤੇ ਸਮਰਥਕਾਂ ਨੇ ਐਸ. ਡੀ. ਐਮ. ਦਫਤਰ ਦਾ ਕੀਤਾ ਘਿਰਾਓ

ਰਾਜਾਸਾਂਸੀ/ਹਰਸ਼ਾ ਛੀਨਾ, 6 ਅਕਤੂਬਰ (ਖੀਵਾ, ਕੜਿਆਲ)-15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਵਿਚ ਨਾਮਜ਼ਦਗੀ ਪੱਤਰ ਦਾਖਲ ਹੋਣ ਤੋਂ ਬਾਅਦ ਅੱਜ ਯੋਗ ਅਤੇ ਅਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਪਰ ਇਸ ਲਿਸਟ ਵਿਚ ਪੰਚਾਂ ਅਤੇ ਸਰਪੰਚਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਤੇ ਅਯੋਗ ਕਰਾਰ ਦਿੱਤੇ ਗਏ। ਇਸ ਦੇ ਰੋਸ ਵਜੋਂ ਦੇਰ ਸ਼ਾਮ ਐਸ. ਡੀ. ਐਮ. ਲੋਪੋਕੇ ਸਥਿਤ ਦਫਤਰ ਰਾਜਾਸਾਂਸੀ ਵਿਖੇ ਪੰਜਾਬ ਸਰਕਾਰ ਖਿਲਾਫ ਐਸ. ਡੀ. ਐਮ. ਦਫਤਰ ਰਾਜਾਸਾਂਸੀ ਦੇ ਬਾਹਰ ਧਰਨਾ ਲਗਾ ਕੇ ਦਫਤਰ ਦੇ ਬਾਹਰੀ ਗੇਟ ਨੂੰ ਬੰਦ ਕਰ ਦਿੱਤਾ ਗਿਆ, ਉਥੇ ਹੀ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਆਪਣੇ ਸਾਥੀਆਂ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਐਸ. ਡੀ. ਐਮ. ਦਫਤਰ ਵਿਖੇ ਪੁੱਜੇ ਤੇ ਧਰਨੇ ਵਿਚ ਸ਼ਾਮਿਲ ਹੋ ਗਏ। ਰਾਮਤੀਰਥ ਦੀ ਆਬਾਦੀ ਬਾਬਾ ਮੀਕੇ ਸ਼ਾਹ ਕਾਲੋਨੀ ਦੇ ਵਸਨੀਕ ਚਰਨਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਾਡੇ ਚਾਰ ਪੰਚਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ ਜਦੋਂਕਿ ਸਾਰੇ ਕਾਗਜ਼ ਪੂਰੇ ਮੁਕੰਮਲ ਸਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਸੈਂਸਰਾਂ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬਲਾਕ ਹਰਸ਼ਾ ਛੀਨਾ ਦੇ ਪਿੰਡਾਂ ਮਟੀਆ ਦੇ ਤਿੰਨ ਪੰਚ ਉੁਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਕੇ ਅਯੋਗ ਕਰਾਰ ਦਿੱਤੇ ਗਏ ਹਨ ਤੇ ਇਤਰਾਜ਼ ਲਗਾਇਆ ਗਿਆ ਹੈ ਕਿ ਫਾਈਲਾਂ ਵਿਚ ਆਧਾਰ ਕਾਰਡ ਦੀ ਕਾਪੀ ਨਹੀਂ ਲਗਾਈ ਗਈ ਜਦੋਂਕਿ ਵਕੀਲਾਂ ਕੋਲੋਂ ਫਾਈਲਾਂ ਮੁਕੰਮਲ ਕਰਵਾ ਕੇ ਕਾਗਜ਼ ਪੂਰੇ ਕੀਤੇ ਸਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ