JALANDHAR WEATHER

ਰਾਸ਼ਟਰ ਵਿਚ ਬੁੱਝ ਚੁੱਕਾ ਹੈ ‘ਆਪ’ ਦਾ ਦੀਵਾ- ਅਨਿਲ ਵਿਜ

ਹਰਿਆਣਾ, 21 ਸਤੰਬਰ- ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ‘ਕਿੰਗਮੇਕਰ’ ਟਿੱਪਣੀ ’ਤੇ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਵਿਜ ਨੇ ਕਿਹਾ ਕਿ ਰਾਸ਼ਟਰ ਵਿਚ ‘ਆਪ’ ਦਾ ਦੀਵਾ ਬੁੱਝ ਗਿਆ ਹੈ। ਇਸ ਪਾਰਟੀ ਦਾ ਜਨਮ ਅੰਨਾ ਹਜ਼ਾਰੇ ਦੇ ਅੰਦੋਲਨ ਵਿਚੋਂ ਹੋਇਆ ਸੀ। ਅੰਨਾ ਹਜ਼ਾਰੇ ਦੇ ਅੰਦੋਲਨ ਵਿਚ ਉਨ੍ਹਾਂ ਨੇ ਆਪਣੀ ਪਾਰਟੀ ਬਣਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ, ਜਦੋਂ ਲੋਕ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਤੇ ਹੁਣ ਆਪ ਹੀ ਭ੍ਰਿਸ਼ਟਾਚਾਰੀ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੀਆਂ ਚੋਣਾਂ ਵਿਚ ਲੋਕ ‘ਆਪ’ ਨੂੰ ਨਕਾਰ ਚੁੱਕੇ ਹਨ । ਉਨ੍ਹਾਂ ਕਿਹਾ, ‘‘ਬੁਝੇ ਹੂਏ ਦੀਏ ਸੇ ਸ਼ਮਾ ਰੋਸ਼ਨ ਨਹੀਂ ਕੀ ਜਾ ਸਕਤੀ’’।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ