ਥਾਣਾ ਘਰਿੰਡਾ ਪੁਲਿਸ ਵਲੋਂ ਅਫੀਮ ਤੇ ਹੈਰੋਇਨ ਸਮੇਤ ਇਕ ਕਾਬੂ
ਅਟਾਰੀ, 11 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਡੀ. ਆਈ. ਜੀ. ਬਾਰਡਰ ਰੇਂਜ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਉਤੇ ਕੰਮ ਕਰਦਿਆਂ ਡੀ.ਐਸ.ਪੀ. ਅਟਾਰੀ ਦੀ ਅਗਵਾਈ ਵਿਚ ਮੁੱਖ ਅਫਸਰ ਥਾਣਾ ਘਰਿੰਡਾ ਵਲੋਂ ਗੁਪਤ ਸੂਚਨ ਪ੍ਰਾਪਤ ਹੋਈ ਕਿ ਸਰਹੱਦੀ ਪਿੰਡ ਡੱਲੇਕੇ ਦਾ ਨਸ਼ਾ ਤਸਕਰ ਵੱਡੇ ਪੱਧਰ ਉਤੇ ਅਫੀਮ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਵਲੋਂ ਜੋਬਨ ਸਿੰਘ ਉਰਫ ਢਿੱਲੋਂ ਨੂੰ 1 ਕਿੱਲੋ 165 ਗ੍ਰਾਮ ਅਫੀਮ ਅਤੇ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ।