ਮਣੀਪੁਰ 'ਚ ਗੋਲੀਬਾਰੀ ਵਿਚ 4 ਹਥਿਆਰਬੰਦ ਵਿਅਕਤੀਆਂ ਦੀ ਮੌਤ
ਇੰਫਾਲ (ਮਣੀਪੁਰ), 11 ਅਗਸਤ-ਮਣੀਪੁਰ ਦੇ ਤੇਂਗਨੋਪਾਲ ਜ਼ਿਲ੍ਹੇ 'ਚ ਅੱਤਵਾਦੀਆਂ ਅਤੇ ਪਿੰਡ ਦੇ ਵਲੰਟੀਅਰਾਂ ਵਿਚਾਲੇ ਹੋਈ ਗੋਲੀਬਾਰੀ 'ਚ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ। ਸੰਯੁਕਤ ਕੂਕੀ ਲਿਬਰੇਸ਼ਨ ਫਰੰਟ ਨਾਲ ਸੰਬੰਧਿਤ ਇਕ ਅੱਤਵਾਦੀ ਅਤੇ ਉਸੇ ਗਰੁੱਪ ਦੇ ਤਿੰਨ ਜਣੇ ਸ਼ੁੱਕਰਵਾਰ ਨੂੰ ਮੋਲਨੋਮ ਖੇਤਰ ਵਿਚ ਗੋਲੀਬਾਰੀ ਵਿਚ ਮਾਰੇ ਗਏ ਸਨ।