90 ਕਿਲੋ ਪੋਸਤ ਤੇ 6 ਲੱਖ 59 ਹਜ਼ਾਰ ਡਰੱਗ ਮਨੀ ਸਮੇਤ 5 ਵਿਅਕਤੀ ਕਾਬੂ
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ 90 ਕਿਲੋ ਪੋਸਤ ਅਤੇ 6 ਲੱਖ 59 ਹਜ਼ਾਰ ਡਰੱਗ ਮਨੀ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਵਿਚ ਪਿੰਡ ਕਾਉਣੀ ਦਾ ਵਿਅਕਤੀ ਵੀ ਸ਼ਾਮਿਲ ਹੈ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਨਵ-ਨਿਯੁਕਤ ਐਸ.ਐਸ.ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਗਿੱਦੜਬਾਹਾ ਤੇ ਕੋਟਭਾਈ ਪੁਲਿਸ ਵਲੋਂ ਪੰਜ ਵਿਅਕਤੀਆਂ ਜਿਨ੍ਹਾਂ ਵਿਚੋਂ 2 ਰਾਜਸਥਾਨ ਸੂਬੇ ਨਾਲ ਸੰਬੰਧਿਤ ਰਿੰਕੂ ਗੁੱਜਰ ਅਤੇ ਧੀਰ ਸਿੰਘ, 2 ਕਾਉਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ, ਸੁਰਜੀਤ ਸਿੰਘ ਕਾਕਾ ਤੇ ਰਜਿੰਦਰ ਸਿੰਘ ਰਾਜਾ, ਪਿੰਡ ਹੁਸਨਰ ਨਾਲ ਸੰਬੰਧਿਤ ਕੁਲਦੀਪ ਸਿੰਘ ਮਨੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਰਾਜਸਥਾਨ ਤੋਂ ਪੋਸਤ ਲਿਆ ਕੇ ਨਸ਼ੇ ਦਾ ਕਾਰੋਬਾਰ ਕਰਦੇ ਸਨ।