ਅੱਜ ਸ਼ਾਮ ਪਾਰਟੀ ਪ੍ਰਧਾਨ ਦੇ ਘਰ ਹੋਵੇਗੀ ਕਾਂਗਰਸ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ
ਨਵੀਂ ਦਿੱਲੀ, 6 ਅਗਸਤ- ਕਾਂਗਰਸ ਦੇ ਉੱਚ ਅਧਿਕਾਰੀ ਅੱਜ ਸ਼ਾਮ 6.30 ਵਜੇ ਦਿੱਲੀ ਵਿਚ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ ’ਤੇ ਬੈਠਕ ਕਰਨਗੇ, ਜਿਸ ਵਿਚ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਤੋਂ ਬਾਅਦ ਪੈਦਾ ਹੋਈ ਸਥਿਤੀ ’ਤੇ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ, ਜਿਸ ਵਿਚ ਕਿਹਾ ਗਿਆ ਕਿ ਐਸ.ਸੀ./ਐਸ.ਟੀ. ਦੀ ਕ੍ਰੀਮੀ ਲੇਅਰ ਨੂੰ ਰਾਖ਼ਵੇਂਕਰਨ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਇਸ ਬੈਠਕ ਵਿਚ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ, ਲੋਕ ਸਭਾ ਮੈਂਬਰ ਰਾਹੁਲ ਗਾਂਧੀ, ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ, ਜੈ ਰਾਮ ਰਮੇਸ਼ ਅਤੇ ਹੋਰ ਸੀਨੀਅਰ ਨੇਤਾ ਮੌਜੂਦ ਰਹਿਣਗੇ।