JALANDHAR WEATHER

ਹਿੰਡਨਬਰਗ ਰਿਪੋਰਟ ਨੂੰ ਲੈ ਕੇ ਕਾਂਗਰਸ ਨੇ ਸੇਬੀ ਅਤੇ ਭਾਜਪਾ ’ਤੇ ਬੋਲਿਆ ਹਮਲਾ

ਨਵੀਂ ਦਿੱਲੀ, 12 ਅਗਸਤ- ਕਾਂਗਰਸ ਨੇ ਹਿੰਡਨਬਰਗ ਰਿਪੋਰਟ ਨੂੰ ਲੈ ਕੇ ਸੇਬੀ ਅਤੇ ਭਾਜਪਾ ’ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਸੇਬੀ ਮੁਖੀ ਮਾਧਬੀ ਬੁਚ ਤੋਂ ਅਸਤੀਫ਼ਾ ਮੰਗਿਆ ਹੈ। ਨਾਲ ਹੀ ਸੁਪਰੀਮ ਕੋਰਟ ਤੋਂ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਐਸ.ਆਈ.ਟੀ. ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੇਬੀ ਅਡਾਨੀ ਮਾਮਲੇ ’ਚ ਸਮਝੌਤਾ ਕਰ ਸਕਦੀ ਹੈ। ਇਸ ਲਈ ਮੋਦਾਨੀ ਮਹਾ ਘੁਟਾਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੇਬੀ ਨੇ ਇਸ ਮਾਮਲੇ ’ਚ ਕਾਫ਼ੀ ਸਰਗਰਮੀ ਦਿਖਾਈ ਹੈ। ਉਸ ਨੇ ਹਿੰਡਨਬਰਗ ਨੂੰ 100 ਸੰਮਨ, 1100 ਚਿੱਠੀਆਂ ਅਤੇ ਈਮੇਲ ਜਾਰੀ ਕੀਤੀਆਂ ਅਤੇ 12 ਹਜ਼ਾਰ ਪੰਨਿਆਂ ਵਾਲੇ 300 ਦਸਤਾਵੇਜ਼ਾਂ ਦੀ ਜਾਂਚ ਕੀਤੀ ਪਰ ਮੁੱਖ ਗੱਲ ਇਹ ਹੈ ਕਿ ਕੋਈ ਕਾਰਵਾਈ ਨਹੀਂ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ