ਅੱਜ ਕੇਂਦਰ ਸਰਕਾਰ ਲਿਆ ਸਕਦੀ ਹੈ ਵਕਫ਼ ਬੋਰਡ ਐਕਟ ਵਿਚ ਸੋਧਾਂ ਵਾਲਾ ਬਿੱਲ
ਨਵੀਂ ਦਿੱਲੀ, 5 ਅਗਸਤ- ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦੇ 11ਵੇਂ ਦਿਨ ਕੇਂਦਰ ਸਰਕਾਰ ਮੌਜੂਦਾ ਵਕਫ਼ ਬੋਰਡ ਐਕਟ ਵਿਚ ਕਰੀਬ 40 ਸੋਧਾਂ ਲਈ ਬਿੱਲ ਲਿਆ ਸਕਦੀ ਹੈ। ਮੌਜੂਦਾ ਸਮੇਂ ਵਿਚ ਵਕਫ਼ ਕੋਲ ਕਿਸੇ ਵੀ ਜ਼ਮੀਨ ਨੂੰ ਆਪਣੀ ਜਾਇਦਾਦ ਘੋਸ਼ਿਤ ਕਰਨ ਦਾ ਅਧਿਕਾਰ ਹੈ। ਨਵੇਂ ਬਿੱਲ ਵਿਚ ਇਸ ’ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਤੇਲ ਖ਼ੇਤਰ (ਨਿਯਮ ਤੇ ਵਿਕਾਸ) ਐਕਟ 1948 ਵਿਚ ਸੋਧ ਕਰਨ ਲਈ ਰਾਜ ਸਭਾ ਵਿਚ ਤੇਲ ਖ਼ੇਤਰ (ਨਿਯਮ ਤੇ ਵਿਕਾਸ) ਸੋਧ ਬਿੱਲ ਪੇਸ਼ ਕਰਨਗੇ।