ਏ.ਕਿਊ.ਆਈ.ਐਸ. ਮਾਡਿਊਲ ਕੇਸ: ਅਦਾਲਤ ਨੇ ਮੁਲਜ਼ਮਾਂ ਨੂੰ 26 ਸਤੰਬਰ ਤੱਕ ਭੇਜਿਆ ਨਿਆਂਇਕ ਹਿਰਾਸਤ ਵਿਚ
ਨਵੀਂ ਦਿੱਲੀ, 12 ਸਤੰਬਰ- ਏ.ਕਿਊ.ਆਈ.ਐਸ. ਮਾਡਿਊਲ ਕੇਸ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੱਜ ਡਾਕਟਰ ਇਸ਼ਤਿਆਕ ਸਮੇਤ 11 ਮੁਲਜ਼ਮਾਂ ਨੂੰ 26 ਸਤੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅਗਸਤ ਵਿਚ ਦਿੱਲੀ ਪੁਲਿਸ ਸਮੇਤ ਵੱਖ-ਵੱਖ ਰਾਜਾਂ ਦੀਆਂ ਪੁਲਿਸ ਟੀਮਾਂ ਵਲੋਂ ਸਾਂਝੇ ਅਭਿਆਨ ਵਿਚ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।