ਬਿਹਾਰ: ਮੰਦਰ ਵਿਚ ਮਚੀ ਭਾਜੜ, 7 ਲੋਕਾਂ ਦੀ ਮੌਤ
ਪਟਨਾ, 12 ਅਗਸਤ- ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਵਿਚ ਸਥਿਤ ਵਾਣਾਵਰ ਸਿੱਧੇਸ਼ਵਰਨਾਥ ਧਾਮ ਵਿਖੇ ਸ਼੍ਰਾਵਣੀ ਮੇਲੇ ਦੌਰਾਨ ਮਚੀ ਭਾਜੜ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 12 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਬੀਤੀ ਰਾਤ 12 ਵਜੇ ਦੇ ਕਰੀਬ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਮੰਦਰ ਦੇ ਨੇੜੇ ਕੁਝ ਦੁਕਾਨਦਾਰਾਂ ਵਿਚ ਆਪਸੀ ਝਗੜਾ ਹੋ ਗਿਆ, ਜਿਸ ਤੋਂ ਬਾਅਦ ਅਫ਼ਰਾ ਤਫ਼ਰੀ ਮੱਚ ਗਈ। ਮੰਦਰ ਵਿਚ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਤੋਂ ਬਾਅਦ ਡੀ. ਐਮ. ਅਤੇ ਐਸ.ਪੀ. ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ।