ਆਈ.ਏ.ਐਸ. ਅਧਿਕਾਰੀ ਸ਼ੌਕਤ ਅਹਿਮਦ ਪਾਰੇ ਬਣੇ ਪੰਜਾਬ ਵਕਫ਼ ਬੋਰਡ ਦੇ ਨਵੇਂ ਐਡਮਿਨਿਸਟ੍ਰੇਟਰ
ਮਲੇਰਕੋਟਲਾ, 8 ਅਗਸਤ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਦੇ ਗਵਰਨਰ ਜਨਾਬ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਕਫ਼ ਬੋਰਡ ’ਚ ਅਹਿਮ ਬਦਲਾਅ ਕਰਦਿਆਂ ਆਈ.ਏ.ਐਸ ਅਧਿਕਾਰੀ ਜਨਾਬ ਸ਼ੌਕਤ ਅਹਿਮਦ ਪਾਰੇ ਨੂੰ ਪੰਜਾਬ ਵਕਫ਼ ਬੋਰਡ ਦਾ ਨਵਾਂ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜਨਾਬ ਸ਼ੌਕਤ ਅਹਿਮਦ ਪਾਰੇ ਜ਼ਿਲ੍ਹਾ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।